RBI Assistant 2023: ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਸਾਲ 2023 ਲਈ 450 ਸਹਾਇਕਾਂ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਆਨਲਾਈਨ ਅਰਜ਼ੀ ਦੀ ਪ੍ਰਕਿਰਿਆ 13 ਸਤੰਬਰ, 2023 ਤੋਂ ਸ਼ੁਰੂ ਹੋਵੇਗੀ ਅਤੇ 4 ਅਕਤੂਬਰ, 2023 ਤੱਕ ਜਾਰੀ ਰਹੇਗੀ। ਦਿਲਚਸਪੀ ਰੱਖਣ ਵਾਲੇ ਅਤੇ ਯੋਗ ਉਮੀਦਵਾਰ ਆਨਲਾਈਨ ਅਪਲਾਈ ਕਰ ਸਕਦੇ ਹਨ।
ਚੋਣ ਪ੍ਰਕਿਰਿਆ
ਆਰਬੀਆਈ ਸਹਾਇਕ ਭਰਤੀ 2023 ਲਈ ਦੋ ਪੜਾਵਾਂ ਵਿੱਚ ਪ੍ਰੀਖਿਆ ਲਈ ਜਾਵੇਗੀ। ਇੱਕ ਦੇਸ਼-ਵਿਆਪੀ ਪ੍ਰਤੀਯੋਗੀ ਪ੍ਰੀਖਿਆ ਆਯੋਜਿਤ ਕੀਤੀ ਜਾਵੇਗੀ ਜਿਸ ਵਿਚ Pre ਅਤੇ Mains ਪ੍ਰੀਖਿਆ ਲਈ ਜਾਵੇਗੀ। ਇਸਤੋਂ ਬਾਦ ਇੱਕ ਭਾਸ਼ਾ ਨਿਪੁੰਨਤਾ ਟੈਸਟ (LPT – language proficiency test) ਲਿਟਾ ਜਾਵੇਗਾ।
ਵਿਦਿਅਕ ਯੋਗਤਾ
RBI ਸਹਾਇਕ ਯੋਗਤਾ ਮਾਪਦੰਡਾਂ ਵਿੱਚ ਘੱਟੋ-ਘੱਟ 50% ਅੰਕਾਂ ਦੇ ਨਾਲ ਕਿਸੇ ਵੀ ਅਨੁਸ਼ਾਸਨ ਵਿੱਚ ਬੈਚਲਰ ਡਿਗਰੀ ਹੋਣੀ ਜਰੂਰੀ ਹੈ। ਇਸਦੇ ਨਾਲ ਹੀ ਪੀਸੀ ‘ਤੇ ਵਰਡ ਪ੍ਰੋਸੈਸਿੰਗ ਦਾ ਗਿਆਨ ਹੋਣਾ ਚਾਹੀਦਾ ਹੈ।
ਉਮਰ ਸੀਮਾ
ਉਮੀਦਵਾਰਾਂ ਦੀ ਉਮਰ ਸੀਮਾ 1 ਸਤੰਬਰ, 2023 ਨੂੰ 20 ਤੋਂ 28 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ, ਸਰਕਾਰੀ ਨਿਯਮਾਂ ਅਨੁਸਾਰ ਰਾਖਵੀਆਂ ਸ਼੍ਰੇਣੀਆਂ ਲਈ ਛੋਟ ਦਿੱਤੀ ਗਈ ਹੈ।
ਪੇ-ਸਕੇਲ
RBI ਸਹਾਇਕ ਦੀ ਤਨਖਾਹ 14,650-34,990 ਰੁਪਏ ਦੇ ਸਕੇਲ ਵਿੱਚ 45,050 ਰੁਪਏ ਪ੍ਰਤੀ ਮਹੀਨਾ (ਲਗਭਗ) ਹੈ। ਚੁਣੇ ਗਏ ਉਮੀਦਵਾਰ RBI ਦੇ ਨਿਯਮਾਂ ਅਨੁਸਾਰ ਵੱਖ-ਵੱਖ ਭੱਤਿਆਂ ਅਤੇ ਲਾਭਾਂ ਲਈ ਵੀ ਯੋਗ ਹੋਣਗੇ।
ਔਨਲਾਈਨ ਇਮਤਿਹਾਨਾਂ ਦੀ ਮਿਤੀ
ਮੁੱਢਲੀ ਪ੍ਰੀਖਿਆ ਅਕਤੂਬਰ 23 ਅਤੇ 24, 2023 ਅਤੇ ਮੁੱਖ ਪ੍ਰੀਖਿਆ ਨਵੰਬਰ 2023 ਵਿਚ ਹੋਣ ਦੀ ਉਮੀਦ ਹੈ। RBI ਵੱਲੋਂ ਸਹੀ ਤਰੀਕਾਂ ਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ।
RBI Assistant Notification 2023
ਉਮੀਦਵਾਰ ਹੇਠਾਂ ਦਿੱਤੇ ਲਿੰਕ ਤੋਂ ਵਿਸਤ੍ਰਿਤ RBI ਸਹਾਇਕ ਨੋਟੀਫਿਕੇਸ਼ਨ PDF ਡਾਊਨਲੋਡ ਕਰ ਸਕਦੇ ਹਨ। ਨੋਟੀਫਿਕੇਸ਼ਨ ਵਿੱਚ ਅਰਜ਼ੀ ਦੀ ਪ੍ਰਕਿਰਿਆ, ਫੀਸ ਦਾ ਭੁਗਤਾਨ, ਪ੍ਰੀਖਿਆ ਪੈਟਰਨ, ਸਿਲੇਬਸ, ਕੱਟ-ਆਫ ਅੰਕ, ਰਿਜ਼ਰਵੇਸ਼ਨ ਨੀਤੀ, ਆਦਿ ਸੰਬੰਧੀ ਸਾਰੀ ਜਾਣਕਾਰੀ ਸ਼ਾਮਲ ਹੈ। ਉਮੀਦਵਾਰਾਂ ਨੂੰ ਔਨਲਾਈਨ ਅਪਲਾਈ ਕਰਨ ਤੋਂ ਪਹਿਲਾਂ ਨੋਟੀਫਿਕੇਸ਼ਨ ਨੂੰ ਧਿਆਨ ਨਾਲ ਪੜ੍ਹ ਲੈਣਾ ਚਾਹੀਦਾ ਹੈ।
RBI ਅਸਿਸਟੈਂਟ ਨੋਟੀਫਿਕੇਸ਼ਨ PDF ਡਾਊਨਲੋਡ ਕਰਨ ਲਈ ਇਥੇ ਕਲਿੱਕ ਕਰੋ
ਓਫਾਫਿਸ਼ਲ ਵੈਬਸਾਈਟ ਤੇ ਜਾਣ ਲਈ ਇਥੇ ਕਲਿਕ ਕਰੋ
ਇਹ ਵੀ ਪੜ੍ਹੋ: Bank Jobs 2023: BA ਪਾਸ ਲਈ NABARD ਵਿੱਚ ਨਿਕਲੀ ਬੰਪਰ ਭਰਤੀ, 23 ਸਤੰਬਰ ਤੋਂ ਪਹਿਲਾਂ ਕਰੋ Apply