ਪੰਜਾਬ ਵਿੱਚ ਇਹਨਾਂ ਪੰਜ ਜ਼ਿਲਿਆਂ ਨੂੰ ਭਾਰੀ ਮੀਂਹ ਦਾ ਅਲਰਟ ਜਾਰੀ, ਪਿਛਲੇ 24 ਘੰਟਿਆ ਤੋਂ ਹੀ ਰਹੀ ਹੈ ਲਗਾਤਾਰ ਬਾਰਿਸ਼

Join Group for Latest Job Alert
WhatsApp Group Join Now
Telegram Group Join Now

Heavy Rain Alert Punjab: ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਐਤਵਾਰ ਨੂੰ ਸ਼ੁਰੂ ਹੋਈ ਭਾਰੀ ਬਾਰਿਸ਼ ਸੋਮਵਾਰ ਤੱਕ ਜਾਰੀ ਰਹੀ। ਮੌਸਮ ਵਿਭਾਗ ਨੇ ਸੂਬੇ ਦੇ ਪੰਜ ਜ਼ਿਲ੍ਹਿਆਂ ਲਈ ਮੀਂਹ ਦਾ ਅਲਰਟ ਜਾਰੀ ਕੀਤਾ ਹੈ। 

ਪੰਜਾਬ ਦੇ ਹੁਸ਼ਿਆਰਪੁਰ, ਕਪੂਰਥਲਾ, ਗੁਰਦਾਸਪੁਰ, ਅੰਮ੍ਰਿਤਸਰ ਅਤੇ ਪਠਾਨਕੋਟ ਜ਼ਿਲ੍ਹਿਆਂ ਨੂੰ ਮੌਸਮ ਵਿਭਾਗ ਨੇ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਇਹਨਾਂ ਜਿਲਿਆ ਵਿੱਚ ਬੀਤੀ ਰਾਤ ਤੋਂ ਹੀ ਰੁਕ-ਰੁਕ ਕੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਰਹੀ ਹੈ। ਬਾਰਿਸ਼ ਤੋਂ ਬਾਅਦ ਪੰਜਾਬ ਵਿੱਚ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਜੇਕਰ ਦਿਨ ਭਰ ਮੀਂਹ ਪੈਂਦਾ ਰਿਹਾ, ਤਾਂ ਤਾਪਮਾਨ 1 ਤੋਂ 2 ਡਿਗਰੀ ਤੱਕ ਘਟਣ ਦੀ ਸੰਭਾਵਨਾ ਹੈ।

ਪਿਛਲੇ 24 ਘੰਟਿਆਂ ਦੌਰਾਨ ਭਾਰੀ ਮੀਂਹ ਦਰਜ ਕੀਤਾ ਗਿਆ

ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਭਾਰੀ ਮੀਂਹ ਦਰਜ ਕੀਤਾ ਗਿਆ ਹੈ, ਜਿਸ ਵਿੱਚ ਅੰਮ੍ਰਿਤਸਰ ਵਿੱਚ 61.6mm, ਗੁਰਦਾਸਪੁਰ ਵਿੱਚ 30.4mm, ਹੁਸ਼ਿਆਰਪੁਰ ਵਿੱਚ 28mm ਅਤੇ ਲੁਧਿਆਣਾ ਵਿੱਚ 11.9mm ਮੀਂਹ ਦਰਜ ਕੀਤਾ ਗਿਆ ਹੈ। ਬਰਸਾਤ ਦੇ ਹਾਲਾਤ ਕਾਰਨ ਸੋਮਵਾਰ ਸਵੇਰ ਦਾ ਤਾਪਮਾਨ ਲਗਭਗ 1 ਡਿਗਰੀ ਹੇਠਾਂ ਰਿਹਾ।

ਐਤਵਾਰ ਦੀ ਬਾਰਿਸ਼ ਤੋਂ ਬਾਅਦ ਦਿਨ ਦੇ ਤਾਪਮਾਨ ਵਿੱਚ ਵੀ ਗਿਰਾਵਟ ਆਈ ਹੈ। ਜਿੱਥੇ ਪਹਿਲਾਂ ਤਾਪਮਾਨ 36-37 ਡਿਗਰੀ ਦੇ ਆਸ-ਪਾਸ ਸੀ, ਉਹ ਹੁਣ ਸ਼ਹਿਰਾਂ ਵਿੱਚ ਘੱਟ ਕੇ 33 ਡਿਗਰੀ ਦੇ ਕਰੀਬ ਰਹਿ ਗਿਆ ਹੈ। ਇਸ ਤੋਂ ਇਲਾਵਾ ਪੰਜਾਬ ਭਰ ਵਿੱਚ ਐਤਵਾਰ ਸ਼ਾਮ ਦਾ ਤਾਪਮਾਨ ਪਿਛਲੇ ਦਿਨ ਨਾਲੋਂ 4.9 ਡਿਗਰੀ ਠੰਢਾ ਅਤੇ ਆਮ ਔਸਤ ਨਾਲੋਂ 3.1 ਡਿਗਰੀ ਘੱਟ ਰਿਹਾ।

See also  19 September 2023 Holiday Punjab: ਸਰਕਾਰੀ ਮੁਲਾਜਮਾਂ ਤੇ ਸਕੂਲੀ ਬੱਚਿਆਂ ਲਈ ਖੁਸਖ਼ਬਰੀ, ਪੰਜਾਬ ਸਰਕਾਰ ਨੇ ਕੀਤਾ ਛੁੱਟੀ ਦਾ ਐਲਾਨ, ਦੇਖੋ Notification

ਕੁਝ ਪ੍ਰਮੁੱਖ ਸ਼ਹਿਰਾਂ ਦੇ ਤਾਪਮਾਨ ਇਹ ਹਨ:

ਅੰਮ੍ਰਿਤਸਰ: ਸੋਮਵਾਰ ਸਵੇਰੇ ਘੱਟੋ-ਘੱਟ ਤਾਪਮਾਨ 24 ਡਿਗਰੀ ਦਰਜ ਕੀਤਾ ਗਿਆ, ਜੋ ਕਿ ਐਤਵਾਰ ਸ਼ਾਮ ਨੂੰ 33.6 ਡਿਗਰੀ ਤੋਂ ਹੇਠਾਂ ਆ ਗਿਆ ਅਤੇ ਵੱਧ ਤੋਂ ਵੱਧ ਤਾਪਮਾਨ 32 ਡਿਗਰੀ ਦੇ ਆਸਪਾਸ ਰਹਿਣ ਦੀ ਸੰਭਾਵਨਾ ਹੈ।

ਜਲੰਧਰ : ਸ਼ਹਿਰ ਦਾ ਘੱਟੋ-ਘੱਟ ਤਾਪਮਾਨ 25 ਡਿਗਰੀ ਅਤੇ ਵੱਧ ਤੋਂ ਵੱਧ ਤਾਪਮਾਨ 33 ਡਿਗਰੀ ਦੇ ਆਸ-ਪਾਸ ਰਹਿਣ ਦਾ ਅਨੁਮਾਨ ਹੈ।

ਲੁਧਿਆਣਾ: ਸੋਮਵਾਰ ਨੂੰ ਸ਼ਹਿਰ ਦਾ ਘੱਟੋ-ਘੱਟ ਤਾਪਮਾਨ 24.6 ਡਿਗਰੀ ਰਿਹਾ ਅਤੇ ਪਿਛਲੇ 24 ਘੰਟਿਆਂ ਦੌਰਾਨ 11.6 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਮੀਂਹ ਦੇ ਨਤੀਜੇ ਵਜੋਂ ਦਿਨ ਦਾ ਵੱਧ ਤੋਂ ਵੱਧ ਤਾਪਮਾਨ 29 ਡਿਗਰੀ ਦੇ ਨੇੜੇ ਰਹਿਣ ਦੀ ਸੰਭਾਵਨਾ ਹੈ।

Share on:
Join Group for Latest Job Alert
WhatsApp Group Join Now
Telegram Group Join Now

Leave a Comment