10 Lines on Hola Mohalla in Punjabi Language: ਅਸੀ ਇਸ ਲੇਖ ਵਿਚ ਹੋਲਾ ਮਹੱਲਾ ਉੱਤੇ 10 ਲਾਈਨਾਂ ਦੇ ਲੇਖ ਪੇਸ਼ ਕਰਾਂਗੇ। ਇਹ ਪੰਜਾਬ ਅਤੇ ਸਿੱਖਾਂ ਦਾ ਇੱਕ ਪ੍ਰਸਿੱਧ ਤਿਉਹਾਰ ਹੈ ਜਿਸ ਬਾਰੇ ਪਤਾ ਹੋਣਾ ਬਹੁਤ ਜਰੂਰੀ ਹੈ। ਜੇਕਰ ਤੁਸੀਂ ਸਕੂਲ ਦੇ ਵਿਦਿਆਰਥੀ ਹੋ ਤਾਂ ਤੁਹਾਨੂੰ ਇਹ ਲੇਖ ਜਰੂਰ ਪੜਨਾ ਚਾਹੀਦਾ ਹੈ। ਤੁਸੀਂ ਹੋਲਾ ਮਹੱਲਾ ਤੇ ਸਪੀਚ (speech on Hola Mohalla) ਵੀ ਤਿਆਰ ਕਰ ਸਕਦੇ ਹੋ। ਅਸੀਂ ਇਸ ਲੇਖ ਵਿੱਚ ਇਹ ਵੀ ਦਸਿਆ ਹੈ ਕਿ ਹੋਲਾ ਮਹੱਲਾ ਕਿਉਂ ਮਨਾਇਆ ਜਾਂਦਾ ਹੈ। ਅਸੀਂ ਹੋਲੇ ਮੁਹੱਲੇ ਦਾ ਇਤਿਹਾਸ ਅਤੇ ਕੇਸਗੜ੍ਹ ਸਾਹਿਬ ਦਾ ਇਤਿਹਾਸ ਬਾਰੇ ਵੀ ਦਸਿਆ ਹੈ। ਚਲੋ ਸੁਰੂ ਕਰੀਏ Hola Mohalla 10 Lines in Punjabi Language ਲੇਖ।
10 Lines on Hola Mohalla in Punjabi Language
- ਹੋਲਾ ਮਹੱਲਾ ਪੰਜਾਬ ਦਾ ਪ੍ਰਸਿੱਧ ਤਿਉਹਾਰ ਹੈ ਜਿਸ ਦੀ ਸ਼ੁਰੂਆਤ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ ਸੀ।
- ਇਹ ਤਿਉਹਾਰ ਮਾਰਚ ਦੇ ਮਹੀਨੇ ਵਿੱਚ ਹੌਲੀ ਤੋਂ ਅਗਲੇ ਦਿਨ ਮਨਾਇਆ ਜਾਂਦਾ ਹੈ।
- ਹੋਲੇ ਮਹੱਲੇ ਦਾ ਤਿਉਹਾਰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਮਨਾਇਆ ਜਾਂਦਾ ਹੈ।
- ਗੁਰੂ ਗੋਬਿੰਦ ਸਿੰਘ ਜੀ ਨੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਇੱਕ ਸਥਾਨ ਹੋਲਗੜ੍ਹ ਵਿਖੇ ਹੋਲਾ ਮਹੱਲਾ ਦੀ ਰਸਮ ਆਰੰਭ ਕੀਤੀ ਸੀ।
- ਹੋਲਾ ਮਹੱਲਾ ਇੱਕ ਨਕਲੀ ਲੜਾਈ ਹੈ ਜਿਸ ਵਿਚ ਦੋ ਧਿਰਾਂ ਪੈਦਲ ਅਤੇ ਘੁੜਸਵਾਰ ਇੱਕ ਖਾਸ ਜਗ੍ਹਾ ਤੇ ਹਮਲਾ ਕਰਦੇ ਹਨ।
- ਇਸ ਦੀ ਸੁਰੂਆਤ ਗੁਰੂ ਜੀ ਨੇ ਆਪਣੀ ਫੌਜ ਨੂੰ ਸਿਖਲਾਈ ਦੇਣ ਲਈ ਕੀਤੀ ਸੀ।
- ਉਸ ਦਿਨ ਤੋਂ ਅੱਜ ਤੱਕ ਸ਼੍ਰੀ ਅਨੰਦਪੁਰ ਸਾਹਿਬ ਦਾ ਹੋਲਾ ਮਹੱਲਾ ਵਿਸ਼ਵ ਭਰ ਵਿੱਚ ਆਪਣੀ ਵੱਖਰੀ ਪਛਾਣ ਰੱਖਦਾ ਹੈ।
- ਹੋਲਾ ਮਹੱਲਾ ਵਾਲੇ ਦਿਨ ਨਿਹੰਗ ਸਿੰਘ ਘੋੜਿਆ ਅਤੇ ਹਾਥੀ ਤੇ ਸਵਾਰ ਹੋ ਕੇ ਇੱਕ ਦੂਜੇ ਉੱਤੇ ਗੁਲਾਲ ਸੁੱਟਦੇ ਹੋਏ ਸ਼੍ਰੀ ਕੇਸਗੜ ਸਾਹਿਬ ਪਹੁੰਚਦੇ ਹਨ।
- ਹੋਲੇ ਮਹੱਲੇ ਵਾਲੇ ਦਿਨ ਅਨੰਦਪੁਰ ਸਾਹਿਬ ਵਿਖੇ ਵੱਡੀ ਗਿਣਤੀ ਵਿੱਚ ਸੰਗਤ ਪਹੁੰਚਦੀ ਹੈ।
- ਹੋਲਾ ਮਹੱਲਾ ਸਿੱਖਾਂ ਦੀ ਖੁਸ਼ੀਆ ਅਤੇ ਬਹਾਦੁਰੀ ਨੂੰ ਦਰਸਾਉਣ ਵਾਲਾ ਤਿਉਹਾਰ ਹੈ।
10 Lines on Hola Mohalla in Punjabi Language in one page
ਇਹ ਵੀ ਪੜ੍ਹੋ: 10 Lines on Maa Boli in Punjabi | ਪੰਜਾਬੀ ਵਿੱਚ ਮਾਂ ਬੋਲੀ ਉੱਤੇ 10 ਲਾਈਨਾਂ ਦਾ ਲੇਖ
Video for 10 Lines on Hola Mohalla in Punjabi Language
ਅਸੀਂ ਉਮੀਦ ਕਰਦੇ ਹਾਂ ਕਿ ਸਾਡੇ ਦੁਆਰਾ ਲਿਖਿਆ ਗਿਆ ਇਹ ਲੇਖ 10 lines on hola mohalla in punjabi language ਤੁਹਾਨੂੰ ਬਹੁਤ ਪਸੰਦ ਆਈ ਹੋਵੇਗੀ। ਜੇਕਰ ਤੁਸੀਂ ਇਸ ਬਾਰੇ ਕੁਝ ਕਹਿਣਾ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਵਿਚਾਰ ਥੱਲੇ ਦਿੱਤੇ ਕਮੇਂਟ ਬਾਕਸ ਵਿੱਚ ਦੇ ਸਕਦੇ ਹੋ।